Punjabi Kavita 2024 | Punjabi Poem 2024 | ਪੰਜਾਬੀ ਕਵਿਤਾ 2024 | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ

Punjabi Kavita 2024 | Punjabi Poem 2024 | ਪੰਜਾਬੀ ਕਵਿਤਾ 2024 | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ
Punjabi Kavita 2024 | Punjabi Poem 2024 | ਪੰਜਾਬੀ ਕਵਿਤਾ 2024 | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ
Punjabi Kavita

punjabi kavita:- ਸਤ ਸ਼੍ਰੀ ਅਕਾਲ ਮੇਰੇ ਪਿਆਰੇ ਪਿਆਰੇ ਦੋਸਤੋ, ਅੱਜ ਆਪਾਂ ਪੜਾਗੇ ਪੰਜਾਬੀ ਕਵਿਤਾ punjabi Kavita ,ਪੰਜਾਬੀ ਅਤੇ ਕਵਿਤਾ ਦਾ ਆਪਸ ਵਿਚ ਬਹੁਤ ਡੂੰਘਾ ਸੰਬੰਧ ਹੈ, ਪੰਜਾਬੀ ਕਵਿਤਾ ਰਾਹੀਂ ਅਸੀਂ ਆਪਣੇ ਮਨ ਦੇ ਹਾਵ ਭਾਵ ਦੂਸਰਿਆਂ ਅੱਗੇ ਬਹੁਤ ਆਸਾਨੀ ਨਾਲ ਰੱਖ ਸਕਦੇ ਹਾ ਜਾਂ ਫਿਰ ਇਹ ਕਹਿ ਲਓ ਕਿ ਬਹੁਤ ਵੱਡੀ ਗੱਲ ਨੂੰ ਬਹੁਤ ਛੋਟੇ ਸਬਦਾ ਵਿਚ ਕਵਿਤਾ ਦੇ ਰੂਪ ਵਿਚ ਕਿਹਾ ਹਾ ਸਕਦਾ ਹੈ। ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।

ਵਿਸ਼ੇਸ਼ਤਾਵਾਂ

1. ਕਵਿਤਾ ਦਿਲ ਦੀ ਬੋਲੀ ਹੈ।

2. ਕਵਿਤਾ ਵਿੱਚ ਵਜ਼ਨ ਅਤੇ ਲੈਅ ਦਾ ਖਿਆਲ ਰੱਖਿਆ ਜਾਂਦਾ ਹੈ।

3.ਕਵਿਤਾ ਵਿਚ ਕਲਪਨਾ ਦਾ ਵਿਸ਼ੇਸ਼ ਸਥਾਨ ਹੁੰਦਾ ਹੈ।

4.ਕਵਿਤਾ ਦੇ ਅੱਗੋਂ ਕਈ ਰੂਪ ਹਨ। ਜਿਵੇਂ- ਕਿੱਸਾ, ਮਹਾਂਕਾਵਿ,ਗਜਲ, ਗੀਤ, ਖੁੱਲੀ ਕਵਿਤਾ, ਕਾਵਿ-ਨਾਟਕ, ਰੁਬਾਈ ਆਦਿ।

ਕਵਿਤਾ ਦੇ ਤੱਤ

ਕਵਿਤਾ ਕਈ ਤੱਤਾਂ ਦੇ ਸੁੰਦਰ ਸੁਮੇਲ ਤੋਂ ਬਣਦੀ ਹੈ।ਇਸ ਦੇ ਪ੍ਰਮੁੱਖ ਤੱਤ ਇਹ ਹਨ।

1.ਭਾਵ- ਕਵਿਤਾ ਸਾਡੇ ਭਾਵਾਂ 'ਤੇ ਜਜ਼ਬਾਤਾਂ ਦੀ ਬੋਲੀ ਹੈ। ਅਸਲ ਵਿੱਚ ਕਵਿਤਾ ਸਾਡੇ ਦੁੱਖ-ਸੁੱਖ, ਹਾਸੇ -ਰੋਸੇ ਆਦਿ ਨੂੰ ਪ੍ਰਗਟ ਕਰਦੀ ਹੈ।

ਡਾ. ਮੋਹਨ ਸਿੰਘ ਦੀਵਾਨਾ- (ਲੇਖਕ) ਅਨੁਸਾਰ "ਕਵਿਤਾ, ਹਾਅ ਜਾਂ ਵਾਹ ਦੀ ਉਪਜ

ਹੈ।“ਕਵਿਤਾ ਵਿੱਚੋਂ ਭਾਵਾਂ ਦੀ ਝਲਕ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ।

ਉਦਾਹਰਣ- "ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ।"

2. ਕਾਵਿ-ਭਾਸ਼ਾ (ਬੋਲੀ)- ਬੋਲੀ ਲੇਖਕ ਦਾ ਹਥਿਆਰ

ਹੁੰਦੀ ਹੈ। ਕਵਿਤਾ ਦੀ ਭਾਸ਼ਾ ਕੁਝਵੱਖਰੀ ਹੁੰਦੀ ਹੈ। ਇਸ ਵਿੱਚ ਰਸ ਅਤੇ ਸੰਗੀਤ ਹੁੰਦਾ ਹੈ। ਅਕਸਰ ਇਸਨੂੰ ਗਾਇਆ ਵੀ ਜਾ ਸਕਦਾ ਹੈ। 

ਉਦਾਹਰਣ-

"ਮੇਰਿਆ ਚੰਨਣਾ ਮੰਨਣਾ

ਵੇ ਚੰਨਣਾ ਵੇ,

ਦੱਸ ਤੂੰ ਕੀਕਣ

3.ਵਿਚਾਰ-ਕਵਿਤਾ ਵਿੱਚ ਕੇਵਲ ਭਾਵਨਾਵਾਂ ਨਹੀਂ ਹੁੰਦੀਆਂ ਸਗੋ ਕੋਈ ਨਾ ਕੋਈ ਵਿਚਾਰ ਵੀ ਹੁੰਦਾ ਹੈ। ਵਿਚਾਰ ਕਵਿਤਾ ਨੂੰ ਅਰਥ ਦਿੰਦਾ ਹੈ। ਅਕਸਰ ਕਵਿਤਾਵਾਂ ਵਿੱਚ ਗਰੀਬਾਂ ਔਰਤਾਂ ਜਾਂ ਸਮਾਜਿਕ ਬੁਰਾਈਆਂ ਬਾਰੇ ਵਿਚਾਰ ਦਿੱਤੇ ਗਏ ਹੁੰਦੇ ਹਨ। ਉਦਾਹਰਣ- "ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।"

4.ਕਲਪਨਾ- ਕਲਪਨਾ ਕਵਿਤਾ ਦਾ ਇੱਕ ਹੋਰ ਉਸਾਰੂ ਤੱਤ ਹੈ। ਕਵੀ ਬਹੁਤ ਕੁਝ ਅਜਿਹਾ ਸੋਚਦਾ ਹੈ ਜੋ ਅਸਲੀਅਤ ਵਿੱਚ ਨਹੀਂ ਵੇਖਿਆ ਹੁੰਦਾ। ਉਹ ਮਨ ਹੀ ਮਨ ਵਿੱਚ ਤਸਵੀਰ ਬਣਾ ਲੈਂਦਾ ਹੈ। ਉਦਾਹਰਣ "ਮੇਰੇ ਦਿਲ ਵਿਚ ਤੇਰਾ ਘਰ ਹੋਵੇ,

ਕਦੇ ਆਇਆ ਕਰ ਕਦੇ ਜਾਇਆ ਕਰ ।"

5.ਰਸ:-ਰਸ ਨੂੰ ਕਵਿਤਾ ਦੀ ਆਤਮਾ ਮੰਨਿਆ ਜਾਂਦਾ ਹੈ। ਰਸ ਸਾਡੇ ਪ੍ਰਪੱਕ ਹੋਏ ਮਨੋਭਾਵ ਹੁੰਦੇ ਹਨ। ਸਾਡੇ ਮਨ ਵਿੱਚ ਰਸ ਸ਼ਾਂਤ ਟਿਕੇ ਪੲੀ ਹੁੰਦੇ ਹਨ। ਕੋਈ ਕਵਿਤਾ ਪੜ੍ਹ ਕੇ ਜਾਂ ਸੁਣਕੇ ਸਾਡੇ ਮਨ ਵਿੱਚ ਸੁੱਤੇ ਪਏ ਭਾਵ ਜਾਗ ਪੈਂਦੇ ਹਨ। ਕਵਿਤਾ, ਵਿੱਚ ਨੌ ਕਿਸਮ ਦੇ ਰਸ ਹੁੰਦੇ ਹਨ।

1) ਅਦਭੁਤ ਰਸ

2) ਬੀਭਤਸ

3) ਸ਼ਾਂਤ ਰਸ

4) ਕਰੁਣਾ ਰਸ

5) ਸ਼ਿੰਗਾਰ ਰਸ

6) ਬੀਰ ਰਸ

7) ਰੌਦਰ ਰਸ

8) ਹਾਸ ਰਸ

9) ਭਿਆਨਕ ਰਸ

ਉਦਾਹਰਣ ਵਜੋਂ "ਬਦਲਾ ਲੈ ਲਈਂ ਸੋਹਣਿਆ, ਜੇ ਮਾਂ ਦਾ ਜਾਇਆ।" (ਰੌਦਰ

6.ਛੰਦ- ਕਵਿਤਾ ਵਿਚ ਲੈਅ ਤਾਲ ਤੇ ਵਜਨ ਤੋਲ ਦਾ ਹਿਸਾਬ-ਕਿਤਾਬ ਰੱਖਦੇ ਹਨ। ਅੱਖਰਾਂ, ਲਗਾ ਮਾਤਰਾ ਦੀ ਗਿਣਤੀ-ਮਿਣਤੀ ਛੰਦ ਦੁਆਰਾ ਰੱਖੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਛੰਦ ਤੋਂ ਬਿਨਾਂ ਕਵਿਤਾ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪਰ ਅੱਜ ਕੱਲ ਛੰਦ ਤੋਂ ਬਿਨਾਂ ਕਵਿਤਾ ਵੀ ਲਿਖੀ ਜਾਂਦੀ ਹੈ।

7.ਅਲੰਕਾਰ- ਅਲੰਕਾਰ ਕਵਿਤਾ ਦੇ ਗਹਿਣੇ ਹੁੰਦੇ ਹਨ।

ਇਹ ਰਚਨਾ ਨੂੰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਅਲੰਕਾਰ ਰਾਹੀਂ ਕੋਈ ਤੁਲਨਾ, ਕੋਈ ਗੱਲ ਵਧਾ-ਚੜ੍ਹਾ ਕੇ ਕਰਨਾ ਜਾਂ ਕੋਈ ਉਦਾਹਰਨ ਦੇਣਾ ਵਿਸ਼ੇਸ਼ ਹੁੰਦਾ ਹੈ। ਉਪਮਾ, ਰੂਪਕ,ਅਤਿਕਥਨੀ, ਦ੍ਰਿਸ਼ਟਾਂਤ ਤੇ ਅਨੁਪ੍ਰਾਸ ਮੁੱਖ ਅਲੰਕਾਰ ਹਨ। ਉਦਾਹਰਨ: "ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ।"

8.ਬਿੰਬ- ਕਵਿਤਾ ਦਾ ਅਜਿਹਾ ਤੱਤ ਹੈ ਜੋ ਪੜ੍ਹਨ ਵਾਲੇ ਦੇ ਮਨ ਵਿੱਚ ਕਵਿਤਾ ਦਾ ਭਾਵ ਕਿਸੇ ਦ੍ਰਿਸ਼ ਜਾਂ ਆਵਾਜ਼ ਆਦਿ ਦੇ ਰੂਪ ਵਿਚ ਭਰ ਦਿੰਦਾ ਹੈ। ਇਹ ਸਾਡੀਆਂ ਗਿਆਨ ਇੰਦਰੀਆਂ (ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ) ਨੂੰ ਪ੍ਰਾਪਤ ਹੋਣ ਵਾਲੇ ਅਨੁਭਵ ਹਨ। ਬਿੰਬ 5

ਕਿਸਮ ਦੇ ਹੁੰਦੇ ਹਨ।

1) ਦ੍ਰਿਸ਼ ਬਿੰਬ

2) ਗੰਧ ਬਿੰਬ 3) ਲਾਦ ਬਿੰਬ

4) ਸਵਾਦ ਬਿੰਬ

5) ਛੋਹ ਬਿੰਬ ਉਦਹਾਰਣ-

"ਗੋਰੀ ਦੀਆਂ ਝਾਂਜਰਾਂ, ਬੁਲਾਉਂਦੀਆਂ ਗਈਆਂ।

' ਖੂਬ ਨੇ ਝਾਂਜਰਾਂ ਛਣਕਣ ਲਈ, ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ।"

9.ਵਿਰੋਧ ਦੀ ਜੁਗਤ- ਕਵਿਤਾ ਵਿੱਚ ਅਕਸਰ ਵਿਰੋਧੀ ਸ਼ਬਦ ਲੈ ਕੇ ਪ੍ਰਭਾਵ ਸਿਰਜਿਆ ਜਾਂਦਾ ਹੈ।

ਉਦਾਹਰਣ

"ਕਬੂਲ ਹਨੇਰਾ ਕਰੇਗਾ ਨਾ ਰੌਸ਼ਨੀ ਮੈਨੂੰ, ਅਜੀਬ ਮੋੜ 'ਤੇ ਮਾਰੇਗੀ ਜ਼ਿੰਦਗੀ ਮੈਨੂੰ।”

ਪੰਜਾਬੀ ਕਵਿਤਾ ਦਾ ਇਤਿਹਾਸ

ਪੰਜਾਬੀ ਕਵਿਤਾ ਸ਼ੇਖ ਫਰੀਦ ਤੋਂ ਲੈ ਕੇ ਗੁਲਾਮ ਫਰੀਦ ਤੱਕ ਸੂਫੀ ਰੰਗ ਵਾਲੀ ਹੈ। ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਕਵੀਆਂ ਨੇ ਗੁਰਮਤਿ ਕਾਵਿ ਲਿਖਿਆ। ਦਮੋਦਰ, ਵਾਰਸ਼ ਤੇ ਹਾਸ਼ਮ ਵਰਗੇ ਕਿੱਸਾ ਕਵੀ ਇਸ ਦੀ ਸ਼ਾਨ ਬਣੇ। ਗੁਰੂ ਗੋਬਿੰਦ ਸਿੰਘ, ਸ਼ਾਹ ਮੁਹੰਮਦ ਦਾ ਬੀਰ ਕਾਵਿ ਇਸ ਦੀ ਪ੍ਰਾਪਤੀ ਹੈ।

ਆਧੁਨਿਕ ਕਵਿਤਾ ਭਾਈ ਵੀਰ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਜਗਤਾਰ, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ ਦੀ ਰਚਨਾ ਨਾਲ ਹੋਰ ਅਮੀਰ ਹੋ ਗਈ।

ਸੋ, ਕਵਿਤਾ ਸਾਰੇ ਸੰਸਾਰ ਦੇ ਸਾਹਿਤ ਦਾ ਸਭ ਤੋਂ ਵਿਲੱਖਣ ਅਤੇ ਹਰਮਨ ਪਿਆਰਾ ਰੂਪ ਹੈ ਇਸ ਦਾ ਮਹੱਤਵ ਹਮੇਸ਼ਾਂ ਬਣਿਆ ਰਹੇਗਾ।

Punjabi Kavita 2024 | Punjabi Poem 2024 | ਪੰਜਾਬੀ ਕਵਿਤਾ 2024 | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ

punjabi kavita on maa

ਮਾਂ ਤੇ ਪੰਜਾਬੀ ਕਵਿਤਾ

ਕਿਵੇਂ ਸਿਫਤ ਕਰਾਂ ਮੈਂ ਓਹਦੀ,

ਜਿਨੂੰ ਕਹਿੰਦੇ ਰਬ ਦਾ ਦੂਜਾ ਨਾਂ।

ਪੈਰਾਂ ਹੇਠਾਂ ਜੰਨਤ ਜਿਸਦੇ,

ਉਹ ਹੈ ਮੇਰੀ ਮਾਂ।

ਨੌ ਮਹੀਨੇ ਗਰਭ ਚ ਰੱਖ ਕੇ,

ਝਲਦੀ ਹੈ ਜੋ ਦਰਦਾਂ ਨੂੰ।

ਕਿਵੇਂ ਚੁਕਾਵਾਂ ਅਹਿਸਾਨ ਉਸਦਾ,

ਕਿੰਝ ਪੂਰਾ ਮੈਂ ਫਰਜ਼ਾਂ ਨੂੰ।

ਪੁੱਤ ਹੋਵੇ ਜਾਂ ਧੀ

ਫਰਕ ਰਤਾ ਨਾ ਕਰਦੀ।

ਗਿਲੇ ਉੱਤੇ ਆਪ ਸੌਂਦੀ

ਤੇ ਸੁਕੇ ਬੱਚਿਆਂ ਧਰਦੀ।

ਹਸਦੇ ਖੇਡ ਦੇ ਦੇਖ ਕੇ ਬਚੇ

ਮਨ ਹੀ ਮਨ ਵਿਚ ਹੱਸੇ।

ਰੱਬਾ ਰੱਖੀਂ ਦੂਰ ਬਲਾਈਆਂ

ਨਜ਼ਰ ਨਾ ਕਿਸੇ ਦੀ ਲੱਗੇ।

ਪੂਰੇ ਕਰਨ ਹਿਤ ਚਾਅ ਬੱਚਿਆਂ ਦੇ

ਜ਼ੋਰ ਪੂਰਾ ਹੈ ਲਾਉਂਦੀ।

ਆਪ ਭੁੱਖਿਆਂ ਰਹਿ ਰਹਿ ਕੇ

ਬੱਚਿਆਂ ਤਾਈਂ ਰਜਾਉਂਦੀ।

ਬੁਢੀ ਹੋ ਗਈ ਮਾਂ ਕੰਮੀ ਦੇ

ਪਾਟੇ ਪੈਰ ਬੇਆਈਆਂ।ਬੇਆਈਆਂ।.

ਫਿਰ ਵੀ ਖੈਰ ਔਲਾਦ ਦੀ ਮੰਗੇ,

ਰਬ ਰੱਖੇ ਸੁਖ ਰਜਾਈਆਂ।

ਮਾਂ ਤੋਂ ਸਿੱਖਿਆ ਮਾਂ ਵਰਗਾ ਮੈਂ

ਪਿਆਰ ਬੇਮਤਲਬੀ ਕਰਨਾ।

ਇਸ ਦੁਨੀਆ ਤੇ ਝੂਠ ਫਰੇਬੀ

ਮਿਲਣ ਮਤਲਬੀ ਵਰਨਾ।

ਰੱਬ ਅੱਗੇ ਅਰਜ਼ੋਈ ਇਕੋ,

ਸੁਖੀ ਵਸਣ ਸਭ ਦੀਆਂ ਮਾਵਾਂ।ਮਾਵਾਂ। 

ਮਾਂ ਤੋਂ ਨਾਂ ਕੋਈ ਸਖਨਾ ਰੋਵੇ,

ਪ੍ਰਭਜੀਤ ਕਰੇ ਦੁਆਵਾਂ।

______________________

ਮਾਂ ਦੇ ਫੁੱਲ ਕਵਿਤਾ

ਪਰਗਟ ਸਿੰਘ ਦੀ ਕਵਿਤਾ

ਅੱਜ ਮੈਂ ਫੁੱਲ ਚੁਗਣ ਲਈ ਮਾਂ ਦੇ,

ਜਦ ਸਿਵਿਆਂ ਵਿੱਚ ਗਿਆ ਸੀ।ਸੀ। 

ਕੁਝ ਹੌਲੀ ਜੇਹੀ ਅਵਾਜ ਵਿੱਚ,

ਮੈਨੂੰ ਸਿਵਿਆਂ ਨੇ ਕਿਹਾ ਸੀ।

ਕੋਈ ਚੰਗਾ ਭਾਵੇਂ ਮੰਦਾ।

ਕੋਈ ਹੋਵੇ ਭੁੱਖਾ ਨੰਗਾ।

ਕੋਈ ਰਾਜਾ ਭਾਵੇਂ ਵਜੀਰ।

ਕੋਈ ਪਾਪੀ ਚਾਹੇ ਫਕੀਰ।

ਕੋਈ ਹੋਵੇ ਖਾਨ ਸੁਲਤਾਨ।

ਜਿੰਨੂੰ ਜਾਣੇ ਕੁੱਲ ਜਹਾਨ ।

ਕੋਈ ਅੱਤ ਦਾ ਹੋਵੇ ਗਰੀਬ ।

ਜਿਸ ਦੇ ਨਾ ਕੋਈ ਕਰੀਬ ।

ਜੋ ਮੇਰੇ ਕੋਲ ਆ ਜਾਵੇ ।

ਉਹ ਮੇਰੇ ਵਿੱਚ ਸਮਾਵੇ ।

ਮੈਂ ਸਭ ਦੇ ਪਰਦੇ ਕੱਜਾਂ ।

ਨਾਂ ਦਿਲੋਂ ਕਿਸੇ ਨੂੰ ਕੱਡਾਂ।

ਮਿਟ ਜਾਣ ਜਾਤਾਂ ਦੇ ਰੌਲੇ ।

ਆਵਨ ਜਦ ਮੇਰੇ ਕੋਲੇ ।

ਮੈਂ ਊਚ ਨੀਚ ਮੁਕਾਵਾਂ।

ਮੈਂ ਸਭ ਨੂੰ ਗਲ ਨਾਲ ਲਾਵਾਂ ।

ਮੈਂ ਭੇਦ ਭਾਵ ਨਾ ਰੱਖਾਂ।

ਮੇਰੇ ਵਿੱਚ ਸਮਾਗੇ ਲੱਖਾਂ।

ਫਿਰ ਵੀ ਲੋਕ ਕਿਓਂ ਡਰਦੇ।

ਕਿਓਂ ਡਰ ਡਰ ਗੱਲਾਂ ਕਰਦੇ।

ਕੋਈ ਸਿਵਿਆਂ ਵੱਲ ਨਾਂ ਜਾਇਓ।

ਜੋ ਜਾਵੇ ਆ ਕੇ ਨਹਾਇਓ।

ਇਹ ਨਫਰਤ ਮੇਰੇ ਨਾਲ ਕਿਓਂ ।

ਮੇਰੇ ਲਈ ਬੁਰੇ ਖਿਆਲ ਕਿਓਂ।

ਕੀ, ਤੁਸੀਂ ਮੇਰੇ ਕੋਲ ਆਉਣਾ ਨਹੀਂ ।

ਮੇਰੀ ਗੋਦੀ ਦੇ ਵਿੱਚ ਸੌਣਾ ਨਹੀਂ

ਜੇ ਸਭ ਨੇ ਏਥੇ ਆਉਣਾ ਏ ।

ਫਿਰ ਕੇੜੀ ਗੱਲ ਦਾ ਰੋਣਾਂ ਏ ।

________________________

Punjabi Kavita 2024 | Punjabi Poem 2024 | ਪੰਜਾਬੀ ਕਵਿਤਾ 2024 | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ

ਮਾਂ

ਸ਼ਬਦਾਂ ਵਿੱਚ ਕਦੇ ਬਿਆਂ ਹੁੰਦੀ ਨੀਂ ਸਿਫਤ ਮਾਂ ਦੀ,

ਠੰਢੀ ਮਿੱਠੜੀ ਜੰਨਤ ਜਿਹੀ ਇਸ ਗੂੜ੍ਹੀ ਛਾਂ ਦੀ।

ਬੱਚਿਆਂ ਦੇ ਜਨਮ ਦੀ ਪੀੜਾ ਹੱਸ ਕੇ ਜਰ ਜਾਂਦੀ ਹੈ,

ਵੇਖ ਆਇਆ ਬੱਚੇ ਨੂੰ ਪਸੀਨਾ ਤੜਫ਼ ਜਾਂਦੀ ਹੈ।

ਦਿਨ ਰਾਤ ਸੁੱਖਾਂ ਸੁਖਦੀ ਤੇ ਲਾਡ ਲਡਾਉਂਦੀ ਹੈ,

ਸ਼ਾਇਦ ਏਸੇ ਲਈ ਮਾਂ ਰੱਬ ਦਾ ਰੂਪ ਕਹਾਉਂਦੀ ਹੈ।

___________________________

Poem on Maa Boli Punjabi

ਉੱਚੀ ਰਮਜ ਫਕੀਰਾਂ ਦੀ

ਇਹ ਬੋਲੀ ਗੁਰੂਆਂ ਪੀਰਾਂ ਦੀ

ਇਹ ਪੰਜ ਦਰਿਆ ਦੀ ਰਾਣੀ ਹੈ

ਇਹ ਮੂੰਹੋਂ ਬੋਲਦੀ ਸਾਡੇ ਅਮੀਰ ਵਿਰਸੇ ਦੀ ਕਹਾਣੀ ਹੈ

ਅੱਜ ਕਿੱਥੇ ਖੋਂਹਦਾ ਜਾ ਰਿਹਾ ਇਹ ਦਾ ਰੁਤਬਾ ਹੌਲੀ ਹੌਲੀ

ਕਾਤੋਂ ਸੜਕਾਂ ਤੇ ਸਭ ਤੋਂ ਹੇਠਾਂ ਲਿਖੀ ਦਿਸਦੀ ਹੈ ਸਾਡੀ ਮਾਂ ਬੋਲੀ

ਅਸੀਂ ਭੁੱਲਗੇ ਮਾਂ ਬੋਲੀ ਸਾਡੀ ਸੋਚ ਤੇ ਏ ਬੀ ਸੀ ਛਾ ਗਈ

ਸਾਡੇ ਦਿਲ ਵਿੱਚ ਵਸੀ ਮਾਂ ਬੋਲੀ ਨੂੰ ਇਹ ਜ਼ਹਿਰ ਬਣਕੇ ਖਾ ਗਈ

ਇਹ ਜਿੰਦ ਨੇ ਜੋ ਮੁੱਕ ਜਾਣਾ ਬਿਨ ਸਾਹਾਂ ਦੇ

ਉਹ ਬਿਨ ਪੰਜਾਬੀ ਕਿੱਦਾਂ ਸਮਝ ਲਵਾਂਗੇ

ਜਜਬਾਤ ਵਾਰਿਸ, ਬੁੱਲ੍ਹੇ ਸਾ਼ਹਾਂ ਦੇ

ਉਏ ਆਉਂਦੀ ਨੀ ਇਹਨੂੰ ਅੰਗਰੇਜ਼ੀ ਕੋਈ ਇਹ ਨਾ ਕਹਿ ਜਾਵੇ

ਅਸੀਂ ਇਸੇ ਗੱਲੋਂ ਡਰਦੇ ਆਂ

ਅੱਜ ਸਾਡੀ ਸੋਚ ਇੰਨੀ ਗਿਰ ਚੁੱਕੀ ਆ

ਅਸੀਂ ਆਪਣੀ ਮਾਂ ਨੂੰ ਮਾਂ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਆਂ

ਸਾਡੀ ਮਾਂ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ

ਉਹ ਉੰਝ ਤਾਂ ਅਸੀਂ ਮਾਂ ਕਹਿੰਦੇ ਹਾਂ

ਫ਼ਿਰ ਕਿੱਥੇ ਐ ਖਰਾਬੀ

ਜੇ ਭੁੱਲਗੇ ਮਾਂ ਬੋਲੀ

ਸਾਨੂੰ ਕੌਣ ਕਹੂ ਪੰਜਾਬੀ

ਮੇਰੀ ਮਾਂ ਬੋਲੀ ਮੇਰੀ ਜਾਨ ਐ

ਮੇਰੀ ਪਹਿਚਾਣ ਐ

ਮੈਂ ਆਪਣਾ ਵਜੂਦ ਕਦੇ ਨੀ ਭੁੱਲ ਸਕਦਾ

ਮੈਨੂੰ ਪੰਜਾਬੀ ਹੋਣ ਤੇ ਮਾਣ ਹੈ

ਉਹ ਇੱਕ ਗੱਲ ਯਾਦ ਰੱਖੀਁ

ਲੱਖ ਮਹਿੰਗੇ ਗੱਦਿਆਂ ਤੇ ਸੌਂਹ ਜਿਉ

ਪਰ ਜਿਹੜਾ ਅਸਲੀ ਸਕੂਨ ਐ

ਉਹ ਮਾਂ ਦੀ ਗੋਦੀ ਵਿੱਚ ਹੀ ਆਉਂਦਾ

___________________________

Punjabi Poem On Bappu

ਕਰ ਹੜ੍ਹ ਤੋੜ ਮਿਹਨਤਾਂ ਸੀ ਘਰ ਜੋਡ਼ ਤਾ,

ਦਸਦੇ ਨਿਆਣੇ ਬਾਪੂ ਆ ਪੁਰਾਣੀ ਸੋਚ ਦਾ,

ਤੁਰ ਗਈ ਸੀ ਬੇਬੇ, ਬਾਪੂ ਕੱਲਾ ਰਹਿ ਗਿਆ,

ਅੱਪ-ਟੂ-ਡੇਟਾਂ ਦੇ ਨਾਲ ਪੰਗਾ ਪੈ ਗਿਆ,

ਕਹਿੰਦੇ ਡਾਹ ਦੋ ਬਾਪੂ ਦਾ ਮੰਜਾ ਤੂੜੀ ਵਾਲੇ ਕੋਠੇ ਚ,

ਮੋਮ ਡੈਡ ਆਉਣ ਵਾਲੇ ਛੋਟੀ ਬੋਹਟੀ ਦੇ,

ਬੁੱਢੇ ਵਰੇ ਮਾਪਿਆਂ ਨੂੰ ਮੰਜਾ ਡੋਹਨ ਨੀ ਦੇਣਾ,

ਦੇ

ਕੀ ਅੱਗ ਲਾਉਣੀ ਤੇਰੀ ਆਲੀਸ਼ਾਨ ਕੋਠੀ ਦੇ।

____________________

Bapu punjabi shayari

ਅੱਖਾਂ ‘ਚ ਹੰਝੂ 💧ਕਦੇ ਆਉਣ ਨੀ ਦਿੰਦਾ✨..

✨ਖੁਦ ਭਾਵੇ ਰੋ ਲਵੇ,ਪਰ ਸਾਨੂੰ ਰੋਣ ਨੀ ਦਿੰਦਾ✨..

✨ਨਿੱਕੇ ਹੁੰਦਿਆ ਤੋਂ ਜੋ ਸਾਨੂੰ ਮੋਢੇ ਚੱਕ ਕੇ ਲਾਡ ਲਡਾਉਂਦਾ ਏ✨..

✨ਨਿੱਕੇ ਹੋਣ ਜਾਂ ਵੱਡੇ,ਬਾਪੂ ਸਾਰੇ ਸ਼ੌਕ ਪੁਗਾਉਂਦਾ ਏ✨

_____________________

Bebe Bapu

Punjabi Kavita 2024 | Punjabi Poem 2024 | ਪੰਜਾਬੀ ਕਵਿਤਾ 2024 | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …

ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ

______________________

ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,

ਪਰ ਆਪਣੀ 'ਬੇਬੇ' ਦੇ ਲਈ ਅਸੀਂ ਹੀਰੇ ਹਾਂ..

__________________________

Short poem in Punjabi

Punjabi Kavita 2024 | Punjabi Poem 2024 |ਪੰਜਾਬੀ ਕਵਿਤਾ | ਕਵਿਤਾ ਦੇ ਤੱਤ,ਵਿਸ਼ੇਸ਼ਤਾਵਾਂ,ਕਵਿਤਾ ਦਾ ਇਤਿਹਾਸ

*ਰੈਲੀਆਂ* .... ✍️

ਕਰੋ ਰੈਲੀਆਂ ਯਾਰ ਤੁਸੀ ਆਪਾਂ ਤਾਂ ਕੰਮ ਤੇ ਜਾਨੇ ਆਂ

ਵੀਰ ਤੁਹਾਡਾ ਸਰਦਾ ਏ ਅਸੀਂ ਰੋਜ਼ ਕਮਾਕੇ ਖਾਨੇ ਆਂ

ਘਰ ਦਾ ਖਰਚ ਚਲਾਉਣਾ ਏ

ਨਿੱਤ ਸੌਦਾ ਭੱਤਾ ਲਿਆਉਣਾ ਏ

ਬੱਚਿਆਂ ਦੀ ਫੀਸ ਵੀ ਦੇਣੀ ਐਂ

ਬਿਜਲੀ ਦਾ ਬਿੱਲ ਭਰਾਉਣਾ ਏ

ਇੱਕ ਮਿੰਟ ਦਾ ਵੇਲ ਨਹੀਂ ਲਿਖਦੇ ਵੀ ਕਿਸੇ ਬਹਾਨੇ ਆਂ

ਕਰੋ ਰੈਲੀਆਂ ਯਾਰ ਤੁਸੀ ਆਪਾਂ ਤਾਂ ਕੰਮ ਤੇ ਜਾਨੇ ਆਂ

ਵੀਰ ਤੁਹਾਡਾ ਸਰਦਾ ਏ ਅਸੀਂ ਰੋਜ਼ ਕਮਾਕੇ ਖਾਨੇ ਆਂ

ਮਤਲਬ ਨੂੰ ਕੋਲ ਬੁਲਾਉਂਦੇ ਨੇ

ਕਾਰਾਂ ਵਿੱਚ ਨਾਲ ਬਿਠਾਉਂਦੇ ਨੇ

ਨੇਤਾ ਆਪਣਾ ਕੰਮ ਕੱਢਦੇ ਨੇ

ਮੌਕੇ 'ਤੇ ਕੰਮ ਨਾ ਆਉਂਦੇ ਨੇ

ਕੀਮਤੀ ਕੋਈ ਗਰੀਬ ਦੀ ਨੀ' ਭਰਕੇ ਬੈਠੇ ਹਰਜਾਨੇ ਆਂ

ਕਰੋ ਰੈਲੀਆਂ ਯਾਰ ਤੁਸੀ ਆਪਾਂ ਤਾਂ ਕੰਮ ਤੇ ਜਾਨੇ ਆਂ

ਵੀਰ ਤੁਹਾਡਾ ਸਰਦਾ ਏ ਅਸੀਂ ਰੋਜ਼ ਕਮਾਕੇ ਖਾਨੇ ਆਂ

ਕੰਮ ਜੇ ਕੀਤੇ ਹੋਣ ਚੰਗੇ

ਫਿਰ ਕਾਹਤੋਂ ਕੋਈ ਵੋਟ ਮੰਗੇ

ਫਿਰ ਕਿਉਂ ਕਰੇ ਕੱਠ ਜਗ੍ਹਾ ਜਗ੍ਹਾ

ਫਿਰ ਕਿਉਂ ਸੜਕਾਂ ਤੇ ਹੋਣ ਦੰਗੇ

ਰੱਬ ਰੱਖੇ ਪੰਜਾਬ ਨੂੰ , ਖਾਲੀ ਵੇਖਦੇ *ਜਿੰਮੀ* ਖਜ਼ਾਨੇ ਆਂ

ਕਰੋ ਰੈਲੀਆਂ ਯਾਰ ਤੁਸੀ ਆਪਾਂ ਤਾਂ ਕੰਮ ਤੇ ਜਾਨੇ ਆਂ

ਵੀਰ ਤੁਹਾਡਾ ਸਰਦਾ ਏ ਅਸੀਂ ਰੋਜ਼ ਕਮਾਕੇ ਖਾਨੇ ਆਂ

*ਲਿਖਾਰੀ* / *ਜਿੰਮੀ ਅਹਿਮਦਗੜ੍ਹ* ..... ✍️

_________________________

maa boli punjabi kavita

ਭੁੱਲ ਕਿਤੇ ਨਾ ਜਾਣਾ ਤੁਸੀਂ

ਧੱਕੇ ਨਾ ਫਿਰ ਖਾਣਾ ਤੁਸੀਂ

ਸੋਚ ਸਮਝ ਕੇ ਪਾਇਓ ,

ਜਦੋਂ ਵੀ ਵੋਟ ਪਾਣਾ ਤੁਸੀਂ

ਸਭ ਤੁਹਾਡੇ ਅਧਿਕਾਰ ਵਿੱਚ 

ਜੋ ਚਾਹੋ ਕਰਵਾਉਣਾ ਤੁਸੀਂ

ਹੁਕਮਰਾਨ ਚੰਗਾ ਬਣਾ ਕੇ

ਮੂਰਖਾਂ ਦਾ ਛੱਡੋ ਲਾਣਾ ਤੁਸੀਂ

ਲੋਕੋੰ ਫ਼ਰਜ਼ ਪਛਾਣੋ ਆਪਣੇ ,

ਰਲ ਮਿਲ ਬੈਠ ਖਾਣਾ ਤੁਸੀਂ ।

ਗੁਰਮੀਤ ਸਿੰਘ ਘਣਗਸ

________________

punjabi kavita on punjab

ਜੰਗ ਜਾਰੀ ਹੈ ....

ਖਾਮੋਸ਼ ਹਾਂ, ਪਰ ਚੁੱਪ ਨਹੀਂ

ਖੜ੍ਹਾ ਹਾਂ, ਪਰ ਰੁਕਿਆ ਨਹੀਂ

ਤਿੜਕਿਆ ਹਾਂ, ਹਾਲੇ ਖਿੰਡਿਆ ਨਹੀਂ 

ਸੁਲਗਦਾ ਹਾਂ, ਹਾਲੇ ਬੁਝਿਆ ਨਹੀਂ

ਠਰਿਆ ਹਾਂ,ਪਰ ਜੰਮਿਆ ਨਹੀਂ

ਕਮਜ਼ੋਰ ਹਾਂ, ਪਰ ਝੁਕਿਆ ਨਹੀਂ 

ਥੁੜ੍ਹਿਆ ਹਾਂ, ਪਰ ਮੁੱਕਿਆ ਨਹੀਂ

ਥੱਕਿਆ ਹਾਂ, ਹਾਲੇ ਮਰਿਆ ਨਹੀਂ

ਜੀਣ ਦੀ ਆਸ ਹਾਲੇ ਬਾਕੀ ਹੈ ,

  ਕੁਝ ਕਰ ਗੁਜ਼ਰਨ ਦੀ

 ਚਾਅ ਹਾਲੇ ਬਾਕੀ ਹੈ 

ਗੁਰਮੀਤ ਸਿੰਘ ਘਣਗਸ

 ____________________

punjabi kavita in punjabi language

punjabi kavita in gurmukhi


ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ |

ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ |

ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ |

ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ 

———

ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ

_________________________

ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,

ਜਣੇ ਖਣੇ ਦੇ ਵਸ ਦਾ ਨਈ,

ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,

ਜਣੇ ਖਣੇ ਦੇ ਵਸ ਦਾ ਨਈ,

ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,

ਜਣੇ ਖਣੇ ਦੇ ਵਸ ਦਾ ਨਈ,

ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,

ਜਣੇ ਖਣੇ ਦੇ ਵਸ ਦਾ ਨਈ,

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ

ਜਣੇ ਖਣੇ ਦੇ ਵਸ ਦਾ ਨਈ,

ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,

ਜਣੇ ਖਣੇ ਦੇ ਵਸ ਦਾ ਨਈ,

ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,

ਜਣੇ ਖਣੇ ਦੇ ਵਸ ਦਾ ਨਈ,

ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,

ਜਣੇ ਖਣੇ ਦੇ ਵਸ ਦਾ ਨਈ,

_____________________________

punjabi kavita for children

Punjabi poem for kids

ਮੇਰਾ ਪੰਜਾਬ, ਮੇਰਾ ਦੇਸ਼...

ਮਨੁੱਖਤਾ ਦਿਲ ਚੋਂ ਕਦੇ ਨਾ ਮੁੱਕੇ,

ਆਵਣ-ਜਾਵਣ ਦੁੱਖ ਤੇ ਸੁਖ I

ਜਾਤ-ਪਾਤ, ਮਜ਼ਹਬ ਨਾ ਵੇਖਣ,

ਢਿਡ੍ਹ ਦੀ ਭੁੱਖ, ਤੇ ਨਿੱਮ ਦਾ ਰੁੱਖ I

ਵਿਰਸਾ ਆਪਣਾ ਗੁਰੂਆਂ ਦੀ ਬਾਣੀ,

ਨਹੀਂ ਕੋਈ ਲੋੜ ਵਸੀਤਾਂ ਦੀ I

ਜੀਉਂਦੇ ਜੀ ਅਸੀਂ ਭੁੱਲ ਨਹੀਂ ਸਕਦੇ,

ਦੇਣ ਬੁਜ਼ੁਰਗਾਂ ਦੀ, ਤੇ ਤੇਗ ਸ਼ਹੀਦਾਂ ਦੀ I

ਪੈਸਾ, ਰੁਤਬਾ ਨਾਲ ਨਹੀਂ ਜਾਣਾ,

ਵੇ ਗੱਲ ਮਨ ਇਸ ਲਾਈ-ਲੱਗ ਦੀ I

ਮੇਹਰ ਸਾਈਂ ਨਾਲ ਰਵੇ ਹਮੇਸ਼ਾ,

ਰਾਵੀ ਵਗਦੀ, ਤੇ ਅਣਖ ਇਸ ਪੱਗ ਦੀ I

ਹਰੇ-ਭਰੇ ਤੇ ਰਹਿਣ ਮਹਿਕਦੇ,

ਆਪਣਾ ਪਿੰਡ, ਤੇ ਆਪਣੇ ਖੇਤ I

ਦੋ ਚੀਜ਼ਾਂ ਤੋਂ ਜਾਨ ਮੈਂ ਵਾਰਾਂ,

ਇਕ ਪੰਜਾਬ, ਤੇ ਇਕ ਮੇਰਾ ਦੇਸ਼ I

                       - ਡਾ ਪ੍ਰਸ਼ਾਂਤ ਭੱਟ

___________________      

ਗ਼ਜ਼ਲ

 ਸਰਕਾਰ ਲੈਂਦੀ ਸਾਰ ਜੇ ,ਰੁਲਣ ਨਾ ਜਵਾਨੀਆਂ

ਭੱਠੀ ‘ਚ ਪੈਣ ਤਰੱਕੀਆਂ ,ਸੱਭੇ ਸ਼ਤਾਨੀਆਂ

ਮਿਲਦਾ ਟੁੱਕਰ ਰੱਜਵਾਂ, ਹੋਣ ਕਿਉਂ ਵਿਰੁਧ

ਅਪਣੀ ਧਰਤ ਸਾਂਭਦੇ ,ਛੱਡ ਕੇ ਬਿਗਾਨੀਆੰ

ਪੱਲੇ ‘ਚ ਰੱਖ ਕੇ ਲੈ ਗਏ ,ਆਸ਼ਾਂ ਤੇ ਖਾਹਿਸ਼ਾਂ

ਪੁੱਤਰ ਵਿਦੇਸ਼ੀ ਤੜਪਦੇ,ਤੱਕ ਕੇ ਨਿਸ਼ਾਨੀਆਂ

ਆ ਕੇ ਕਦੀ ਤੂੰ ਵੇਖ ਲੈ,ਜਿੰਦ ਦਾ ਅਖੀਰ ਹੈ

ਦੇਵੀਂ ਭੁਲਾ ਜੇ ਹੋ ਸਕੇ ,ਸੱਭੇ ਨਦਾਨੀਆਂ

ਜਨਾਨੀਆ

ਪੀਵੇ ਜੁ ਪਾਣੀ ਵਾਰ ਕੇ,ਦਿਲ ਤੋਂ ਦੁਆ ਕਰੇ

ਲੰਘੀ ਉਮਰ ਦੱਸਣ ਕਿਉ ਮਾੜੀਆ ਜਨਾਨੀਆਂ

ਮਨਜੀਤ ਕੌਰ ਜੀਤ

__________________________

Punjabi poems on life

Rabb ne je dita tainu har sukh duniya te,

Dekhi change wele ch usnu bhulai na,

Janam amula har baar nhio milna eh,

Dekhi kite lallan nu tu mitti bha guayi na,

Pathran nu parh deve hook kamjhoor di,

Dekhi dil kise bhi gareeb da dukhai na,

Puttne ne pe jande apne bhi Buhe phir,

oothan waleyan de naal yaari kade layi na,

Bahut changey mande wele aaun “Laddi” Jindgi ch,

Jo jo naal kharhe tere ohna nu bhulayi na.

______________________

Punjabi poem

punjabi poetry

line

punjabi poetry lines

ਤੇਰੀ

ਮੇਰੀ ਯਾਰੀ ਕਿੰਝ ਨਿਭੇਗੀ ਯਾਰਾ

ਮੈਂ ਖੁਸ਼ੀਆ ਤੋਂ ਬੇਖਬਰ, ਤੂੰ ਦੁਖਾਂ ਤੋਂ ਅਨਜਾਨ ਏ !

ਮੈਂ ਕਿਸੇ ਲੋਹਾਰ ਦੇ ਲੋਹਾ ਚੰਡਣ ਦੀ ਆਵਾਜ ਜਿਹਾ

ਤੂੰ ਕਿਸੇ ਬਾਂਸੁਰੀ ਦੀ ਮਿਠੀ ਜਿਹੀ ਤਾਨ ਏ !

ਅਸੀਂ ਤਾਂ ਹਾਂ ਸੱਜਣਾ ਇਸ ਜਗ ਤੋ ਲਤਾੜੇ ਹੋਏ

ਤੇਰੇ ਲਈ ਬਾਹਾਂ ਅੱਡੀ ਖੜਾ ਇਹ ਜਹਾਨ ਏ !

ਸਾਡਾ ਕੀ ਏ ਅਸੀਂ ਤਾਂ ਦਰਾਂ ਦੇ ਵਿਚ ਬੇਠਨਾ

ਤੇਰੇ ਲਈ ਉਚੇਚਾ ਅਦੰਰ ਵਿਛਿਆ ਦੀਵਾਨ ਏ !

ਤੇਰੇ ਅਗੇ ਤਾਂ ਦੁਨੀਆ ਦਾ ਸਿਰ ਝੁਕਦਾ

ਸਾਡੀ ਤਾਂ ਹਰ ਐਰੇ -ਗੈਰੇ ਹਥ ਗਿਰੇਵਾਨ ਏ !

“ਰਵੀ” ਦੀ ਉਮਰ ਤਾਂ ਲੰਘ ਗਈ ਵਿਚ ਅਰ੍ਜੋਇਆ ਦੇ

ਤੇਰਾ ਹਰ ਇਕ ਅਧਾ- ਬੋਲ ਪ੍ਰਵਾਨ ਏ !

___________________________

Punjabi poem on nature

Punjabi poem on kudrat

ਕਿਸੇ ਲਈ ਇਕ ਜਰ੍ਰਰਾ ਹਾਂ ਮੈਂ

ਕਿਸੇ ਲਈ ਆਸਮਾਨ ਹਾਂ

ਕੰਡਿਆ ਦੇ ਸੰਗ ਯਾਰੀ ਮੇਰੀ

ਫੁਲਾਂ ਤੋ ਅਨਜਾਨ ਹਾਂ !

ਲਖਾਂ ਰੋਸ ਪਲ ਰਹੇ ਨੇ

ਦਿਲ ਵਿੱਚ ਤਿੱਖੇ ਤਲਵਾਰ ਜਿਹੇ

ਲਖਾਂ ਇੰਨਾ ਤਲਵਾਰਾ ਦੀ ਮੈਂ

ਇੱਕ ਹੀ ਮਯਾਨ ਹਾਂ !

ਰੀਝ ਨਾ ਪੂਰੀ ਕਰ ਸਕਿਆ

ਕੋਈ ਦਿਲ ਆਪਣੇ ਦੀ ਮੈਂ

ਰੋਜ ਮੈਂ ਲਾਰੇ ਲਾਉ਼ਦਾ ਰਿਹਾ ਇਸਨ਼ੂੰ

ਮੈਂ ਵੀ ਤਾਂ ਬੇਈਮਾਨ ਹਾਂ !

ਦੁਨੀਆ ਠੋਕਰ ਲਾ ਜਾਦੀਂ

ਜਿਵੇਂ ਰਾਹ ਦਾ ਮੈਂ ਕੋਈ ਪਥਰ ਹਾਂ

ਫਿਰ ਦੁਨੀਆ ਨੂੰ ਸਮਝਾਣਾ ਪੈਦਾਂ

ਯਾਰੌ ਮੈਂ ਇਨਸਾਨ ਹਾਂ !

ਸੁਭਾਅ ਆਪਣੇ ਨੂੰ

ਮੈਂ ਖੂਦ ਵੀ ਨੀ ਜਾਣਦਾ

ਮਹਿਫਲਾਂ ਦੀ ਸ਼ਾਨ ਕਦੇ

ਤੇ ਕਦੇ ਚੁਪ ਵੀਰਾਨ ਹਾਂ !

ਮਨ ਦਾ ਸ਼ਾਹ ਹਾਂ ਤੇ

ਤਨ ਦਾ ਗਰੀਬ ਹਾਂ

ਸੋਚ ਤੋ ਆਜਾਦ ਹਾਂ ਤੇ

ਕਲਮ ਦਾ ਗੁਲਾਮ ਹਾਂ !

_________________________

Punjabi poem on sarkar

@ਸਰਕਾਰ@

ਪੰਜ ਸਾਲਾਂ ਪਿੱਛੋਂ ਇਕ ਗੂੰਜ ਉੱਠੀ

ਮਗਰ ਲੰਮੀ ਸੀ ਬਹੁਤ ਕਤਾਰ ਮੀਆਂ।

ਤੁਰਨ ਵਾਲੇ ਜਾਪਣ ਭੋਲੇ ਭਾਲੇ

ਤੇ ਵਿਚ ਗੱਡੀਆਂ ਦੇ ਹੋਸ਼ਿਆਰ ਮੀਆਂ।

ਬੜੀ ਉੱਚੀ ਉੱਚੀ ਹੇਕਾਂ ਲਾਇ ਜਾਵਣ

ਤੇ ਲਿਖੇ ਫੱਟਿਆਂ ਉੱਤੇ ਜੈਕਾਰ ਮੀਆਂ।

ਵਿੱਚ ਵਾਰ ਦੇ ਪੋਚਵੀਂ ਪੱਗ ਵਾਲੇ

ਨਾਲ ਤੁਰਨ ਨੂੰ ਬੈਠੇ ਤਿਆਰ ਮੀਆਂ।

ਡੋਬ ਨੱਕ ਸਾਧਾਂ ਦੀ ਅਣਖ ਮਰੀ

ਦੇਣਾ ਛਡਿਆ ਓਹਨਾ ਪਰਉਪਕਾਰ ਮੀਆਂ।

ਸਮੇਂ ਨਾਲ ਤੁਰ ਰਹੀ ਮਾਂ ਨੇ ਵੀ

ਹਥੀਂ ਪੁੱਤ ਦੇ ਫੜਾਏ ਹਥਿਆਰ ਮੀਆਂ ।

ਸਫੇਦਪੋਸ਼ਾਂ ਨੇ ਐਸਾ ਜਾਲ ਪਾਇਆ

ਕਬੂਲ ਕਰੀ ਜਾ ਰਹੇ ਅਤਿਆਚਾਰ ਮੀਆਂ।

ਸੰਨ 90 ਦਾ ਪੁੱਤ ਕਹੇ ਜਿੱਤ ਬਾਪੂ

ਪਰ ਪਿਓ ਜਾਪੇ ਭੈੜੀ ਹਾਰ ਮੀਆਂ।

26 ਅੱਖਰ ਬੋਲਣ ਵਿੱਚ ਮਾਣ ਕਰਦੇ

ਤੇ 35 ਅੱਖਰੀ ਰਹੇ ਵਿਸਾਰ ਮੀਆਂ।

ਸ਼ਾਮਲਾਟ ਚ ਆਣ ਕੇ ਰੁੱਕੀ ਗੱਡੀ

ਸਫੇਦਪੋਸ਼ ਚ ਸਿੰਘ ਸਰਦਾਰ ਮਿਆਂ ।

ਪੰਜ ਮਿੰਟਾ ਚ ਅੱਖਰ ਚਿਣ ਦਿੱਤੇ

ਤੇ ਕੋਈ ਕੱਢ ਨਾ ਸਕਿਆ ਬਕਾਰ ਮੀਆਂ।

ਸੰਮਾਂ ਚੋਣਾਂ ਦਾ ਸਿਰ ਤੇ ਜਦ ਆਇਆ

ਗਲੀ ਗਲੀ ਹੋਏ ਤਕਰਾਰ ਮੀਆਂ।

ਅੱਧਵਾਟੇ ਇੱਜਤਾਂ ਕਈ ਰੁਲੀਆਂ

ਆਰ.ਡੀ. ਨੇ ਰੋਂਦੀ ਦੇਖੀ ਦਸਤਾਰ ਮੀਆਂ।

ਜਿਹੜੀ ਘਰੇ ਚੁੱਲ੍ਹਾ ਨਾ ਬਲਣ ਦੇਵੇ

ਕਿ ਅੱਗ ਲੋਣੀ ਐਸੀ ਸਰਕਾਰ ਮੀਆਂ।

ਅਰਸ਼ਦੀਪ ਸਿੰਘ(ਆਰ.ਡੀ. ਸਮਾਘ)

9812027350

__________________

punjabi kavita in hindi

बाबुल तेरे खेतों में

कभी-कभार मैं नाच उठती हूँ

हवा के झोंके की तरह

यूँ ही भूल जाती हूँ

कि खेत तो हमारे नहीं

कुछ दिन रहने का बहाना

मुक्कदमें हार बैठे हैं

पैसे के बगैर

स्लीपर टूट चुके हैं

भखड़ा उग आया है

बाबुल तेरे खेतों में

ट्रैक्टर नाचेंगे किसी दिन

बाबुल तेरे खेतों में।

_____________________

punjabi poetry on love

romantic punjabi poetry


#ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,

   #ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।

# ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,

    #ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।

_____________________

Kini sohni sohne di surat banaai aa

Jis jis ne takkeya

Oh ho geya shudai aa

Lakh shukara kra us rubb da

Parriya wargi kudi mere lekha wich aayi aa

____________________

ਉਮੀਦ ਕਰਦੇ ਹਾਂ ਆਪ ਜੀ ਨੂੰ ਸਾਡੇ ਵਲੋ ਪੇਸ਼ ਕੀਤੀਆ ਪੰਜਾਬੀ ਕਵਿਤਾਵਾ ਪਸੰਦ ਆਈਆ ਹੋਣਗੀਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਕਵਿਤਾ ਵੇਖ ਨੂੰ ਪੜ੍ਹਨ ਲਈ।

Post a Comment

0 Comments